ਸਹਾਇਤਾ ਵਿਸ਼ੇ

ਆਪਣੇ ਫ਼ੋਨ 'ਤੇ ਕੋਵਿਡਸੇਫ

ਕੋਵਿਡਸੇਫ ਡਾਊਨਲੋਡ ਕਰਨ ਲਈ ਤੁਹਾਨੂੰ Wi-Fi ਜਾਂ ਮੋਬਾਈਲ ਡੇਟਾ ਕਨੈਕਟ ਕਰਨ ਦੀ ਲੋੜ ਹੈ।

ਪਹਿਲਾਂ, ਗੈਰ-ਆਸਟਰੇਲੀਆਈ ਐਪਲ ਐਪ ਸਟੋਰ ਜਾਂ ਗੂਗਲ ਪਲੇ ਸਟੋਰ ਖਾਤਿਆਂ ਵਾਲੇ ਵਰਤੋਂਕਾਰ ਕੋਵਿਡਸੇਫ ਨੂੰ ਡਾਊਨਲੋਡ ਨਹੀਂ ਕਰ ਸਕਦੇ ਸਨ। ਹੁਣ ਇਹਨਾਂ ਵਰਤੋਂਕਾਰਾਂ ਲਈ ਐਪ ਉਪਲਬਧ ਹੈ।

ਜੇ ਪਲੇ ਸਟੋਰ ਤੋਂ ਐਪਾਂ ਨਹੀਂ ਖੁਲਦੀਆਂ, ਲੋਡ ਜਾਂ ਡਾਊਨਲੋਡ ਨਹੀਂ ਹੁੰਦੀਆਂ, ਤਾਂ ਕਿਰਪਾ ਕਰਕੇ ਗੂਗਲ ਪਲੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖੋ|

ਜੇ ਤੁਸੀਂ ਕੋਈ ਆਈਫੋਨ ਵਰਤੋਂਕਾਰ ਹੋ ਤਾਂ ਤੁਸੀਂ ਐਪਲ ਦੇ ਐਪ ਸਟੋਰ ਸੁਪੋਰਟਲੱਭ ਸਕਦੇ ਹੋ|
ਅਸੀਂ ਸਾਰੇ ਆਸਟਰੇਲੀਆਈ ਲੋਕਾਂ ਨੂੰ ਉਤਸ਼ਾਹਤ ਕਰਦੇ ਹਾਂ ਕਿ ਸੁਰੱਖਿਆ ਅਤੇ ਕਾਰਜਕੁਸ਼ਲਤਾ ਨੂੰ ਅਧਿਕਤਮ ਬਣਾਉਣ ਲਈ ਉਹ ਇਹ ਯਕੀਨੀ ਬਣਾਉਣ ਕਿ ਆਪਣੇ ਡਿਵਾਈਸਾਂ 'ਤੇ ਨਵੀਨਤਮ (ਲੇਟੈਸਟ) ਆਪਰੇਟਿੰਗ ਸਿਸਟਮ ਚਲਾ ਰਹੇ ਹੋਣ। ਅਸੀਂ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੇ ਆਪਰੇਟਿੰਗ ਸਿਸਟਮ ਨੂੰ ਅੱਪਗ੍ਰੇਡ ਕਰਨ ਦੀ ਸਿਫਾਰਸ਼ ਕਰਦੇ ਹਾਂ।

ਕੋਵਿਡਸੇਫ ਦੀ ਵਰਤੋਂ ਕਰਨ ਲਈ ਘੱਟੋ ਘੱਟ ਲੋੜਾਂ ਇਹ ਹਨ:
 • Android - Android 5.0 (Lollipop) (ਲਾਲੀਪਾਪ) ਜਾਂ ਇਸ ਤੋਂ ਵੱਧ
 • iOS - iOS 10 ਜਾਂ ਇਸ ਤੋਂ ਵੱਧ

ਹੋਰ ਮੋਬਾਈਲ ਆਪਰੇਟਿੰਗ ਸਿਸਟਮ ਵਰਤਮਾਨ ਲਈ ਸਮਰਥਿਤ (ਸੁਪੋਰਟਿਡ) ਨਹੀਂ ਹਨ।

ਕੋਵਿਡਸੇਫ ਹੈਂਡਸੈੱਟਾਂ ਦੀ ਜਿੰਨੀ ਵੱਧ ਤੋਂ ਵੱਧ ਸੰਭਵ ਰੇਂਜ਼ ਹੋ ਸਕਦੀ ਹੈ ਉਹਨਾ ਸਾਰਿਆਂ 'ਤੇ ਕੰਮ ਕਰਦਾ ਹੈ। ਫਿਰ ਵੀ , ਇੱਕ ਨਵੀਂ ਐਪ ਬਿਲਡ ਸੁਰੱਖਿਆ ਅਤੇ ਬਲੂਟੁੱਥ® ਸਮਰੱਥਾ ਕਾਰਨਾਂ ਕਰਕੇ ਨਵੀਂ ਐਪ ਬਿਲਡ ਕਿੰਨੀ ਪਿੱਛੇ (ਬੈਕ) ਜਾ ਸਕਦੀ ਹੈ ਇਸਦੇ ਬਾਰੇ ਕੁਝ ਸੀਮਾਵਾਂ ਹਨ। ਜੇ ਤੁਹਾਡੇ ਕੋਈ ਮੁੱਦੇ ਹਨ, ਤਾਂ ਤੁਹਾਡਾ ਮੋਬਾਈਲ ਨਿਰਮਾਤਾ ਜਾਂ ਫੋਨ ਦੇਣ ਵਾਲਾ ਸਹਾਇਤਾ ਕਰ ਸਕਦਾ ਹੈ।
ਕੋਵਿਡਸੇਫ ਐਪ ਨੂੰ ਕੇਵਲ ਤਾਂ ਹੀ ਤੁਹਾਡੇ ਫ਼ੋਨ 'ਤੇ ਇੰਸਟਾਲ ਕੀਤਾ ਜਾਂਦਾ ਹੈ ਜੇਕਰ ਤੁਸੀਂ ਇਸਨੂੰ ਸਵੈ-ਇੱਛਾ ਨਾਲ ਡਾਊਨਲੋਡ ਕੀਤਾ ਹੋਵੇ । ਜੇ ਤੁਸੀਂ ਆਪਣੀਆਂ ਸੈਟਿੰਗਾਂ 'ਤੇ 'COVID-19 ਐਕਸਪੋਜ਼ਰ ਲਾਗਿੰਗ' ਜਾਂ 'COVID-19 ਐਕਸਪੋਜ਼ਰ ਸੂਚਨਾਵਾਂ' ਨੂੰ ਦੇਖਦੇ ਹੋ, ਤਾਂ ਇਸਦਾ ਭਾਵਇਹ ਨਹੀਂ ਕਿ ਕੋਵਿਡਸੇਫ ਨੂੰ ਤੁਹਾਡੇ ਫ਼ੋਨ 'ਤੇ ਆਪਣੇ ਆਪ (ਆਟੋਮੈਟਿਕਲੀ) ਇੰਸਟਾਲ ਕੀਤਾ ਗਿਆ ਸੀ।

ਮੋਬਾਈਲ ਆਪਰੇਟਿੰਗ ਸਿਸਟਮ ਲਈ ਐਪਲ ਅਤੇ ਗੂਗਲ ਦੁਆਰਾ ਤਾਜ਼ਾ ਅਪਡੇਟਾਂ ਵਿੱਚ ਨਵੇਂ COVID-19 ਐਕਸਪੋਜ਼ਰ ਟ੍ਰੈਕਿੰਗ ਫੀਚਰ ਸ਼ਾਮਲ ਹਨ। ਇਹਨਾਂ ਨੂੰ ਆਸਟਰੇਲੀਆਈ ਸਰਕਾਰ ਦੀ ਕੋਵਿਡਸੇਫ ਐਪ ਨਾਲ ਇੰਟੈਗ੍ਰੇਟ ਨਹੀਂ ਕੀਤੇ ਜਾਂਦੇ ਹਨ। ਐਪ ਅਸਰਦਾਰ ਤਰੀਕੇ ਨਾਲ ਕੰਮ ਕਰਦੀ ਆ ਰਹੀ ਹੈ। ਤੁਸੀਂ AFP ਤੱਤ ਜਾਂਚ ਕੋਵਿਡਸੇਫ ਦੇ ਆਟੋਮੈਟਿਕ ਡਾਊਨਲੋਡਾਂ ਦੇ ਝੂਠੇ ਦਾਅਵਿਆਂ ਤੋਂ ਵਧੇਰੇ ਜਾਣਕਾਰੀ ਲੱਭ ਸਕਦੇ ਹੋ।

ਕੋਵਿਡਸੇਫ ਸੈੱਟ-ਅੱਪ ਕਰਨਾ

 1. ਕੋਵਿਡਸੇਫ ਐਪ ਡਾਊਨਲੋਡ ਕਰੋ।
 2. ਨਾਮ, ਮੋਬਾਈਲ ਫ਼ੋਨ ਨੰਬਰ, ਉਮਰ ਰੇਂਜ ਅਤੇ ਪੋਸਟਕੋਡ ਦੀ ਵਰਤੋਂ ਕਰਕੇ ਰਜਿਸਟਰ ਕਰੋ।
 3. ਬਲੂਟੁੱਥ® ਟਰਨ ਔਨ ਕਰੋ।
 4. ਜਦੋਂ ਤੁਸੀਂ ਬਾਹਰ ਹੁੰਦੇ ਹੋ ਜਾਂ ਹੋਰਨਾਂ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਹੋਵੇ ਤਾਂ ਜਾਂਚ ਕਰੋ ਕਿ ਕੋਵਿਡਸੇਫ ਐਕਟਿਵ ਹੈ।

ਤੁਸੀਂ ਕੋਵਿਡਸੇਫ ਇੰਸਟਾਲ ਅਤੇ ਵਰਤਣ ਬਾਰੇ ਵਿਸਤਰਿਤ ਗਾਈਡ ਡਾਊਨਲੋਡ ਕਰ ਸਕਦੇ ਹੋ।

ਜੇ ਕੋਰੋਨਵਾਇਰਸ ਲਈ ਤੁਹਾਡਾ ਟੈਸਟ ਪਾਜੇਟਿਵ ਆਉਂਦਾ ਹੈ , ਤਾਂ ਤੁਸੀਂ ਆਪਣੀ ਨਜ਼ਦੀਕੀ ਸੰਪਰਕ ਜਾਣਕਾਰੀ ਰਾਜ ਜਾਂ ਹਲਕਾ ਸਿਹਤ ਅਧਿਕਾਰੀਆਂ ਦੁਆਰਾ ਉਹਨਾਂ ਲੋਕਾਂ ਨਾਲ ਜੋ ਐਕ੍ਸਪੋਜ਼ ਹੋਏ ਹੋਣ ਸੰਪਰਕ ਕਰਨ ਦੀ ਸਹਿਮਤੀ ਦੇ ਸਕਦੇ ਹੋ। ਜੇ ਕਿਸੇ ਨਜ਼ਦੀਕੀ ਸੰਪਰਕ ਦੁਆਰਾ ਤੁਹਾਨੂੰ ਕੋਰੋਨਵਾਇਰਸ ਐਕ੍ਸਪੋਜ਼ ਹੋਇਆ ਹੈ, ਤਾਂ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਤੁਹਾਡੇ ਨਾਲ ਲੋੜੀਂਦੀ ਸਹਾਇਤਾ ਲਈ ਜ਼ਲਦੀ ਸੰਪਰਕ ਕਰ ਸਕਣਗੇ।
ਤੁਸੀਂ ਹੁਣ ਪਿੰਨ (ਨਿੱਜੀ ਪਛਾਣ ਨੰਬਰ) ਦੀ ਬੇਨਤੀ ਕਰਨ ਲਈ ਅੰਤਰਰਾਸ਼ਟਰੀ ਰੋਮਿੰਗ ਜਾਂ ਵਿਦੇਸ਼ੀ ਮੋਬਾਈਲ ਫ਼ੋਨ ਨੰਬਰਾਂ ਦੀ ਵਰਤੋਂ ਕਰ ਸਕਦੇ ਹੋ।

ਜੇ ਕੋਵਿਡਸੇਫ ਤੁਹਾਡੇ ਮੋਬਾਈਲ ਫ਼ੋਨ ਨੰਬਰ ਦੀ ਪੁਸ਼ਟੀ ਨਹੀਂ ਕਰਦਾ, ਜਾਂ ਤੁਹਾਡੇ ਰਜਿਸਟਰ ਕਰਨ ਦੇ ਕੁਝ ਮਿੰਟਾਂ ਦੇ ਅੰਦਰ ਪਿੰਨ ਪ੍ਰਾਪਤ ਨਹੀਂ ਹੁੰਦਾ ਤਾ:
 • Wi-Fi ਨੂੰ ਬੰਦ ਕਰੋ
 • ਆਪਣਾ ਫ਼ੋਨ ਨੰਬਰ ਭਰਦੇ ਸਮੇਂ ਮੋਬਾਈਲ ਡੇਟਾ ਦੀ ਵਰਤੋਂ ਕਰੋ

ਜੇ ਇਹ ਕੰਮ ਨਹੀਂ ਕਰਦਾ:
 • ਪਿਛਲੀ ਸਕ੍ਰੀਨ 'ਤੇ ਜਾਂਚ ਲਈ ਵਾਪਸ ਜਾਓ ਕਿ ਤੁਸੀਂ ਸਾਰੇ ਸਵਾਲਾਂ ਦਾ ਸਹੀ ਜਵਾਬ ਦਿੱਤਾ ਹੈ ਜਾਂ ਨਹੀਂ, ਜਿਸ ਵਿੱਚ ਨਾਮ (ਕੋਈ ਨੰਬਰ ਜਾਂ ਚਿੰਨ੍ਹ ਜਿਵੇਂ ‘?’ ਜਾਂ ‘.’ ਨਹੀਂ ਹੋਣੇ ਚਾਹੀਦੇ), ਉਮਰ ਦੀ ਰੇਂਜ ਅਤੇ ਪੋਸਟਕੋਡ ਸ਼ਾਮਿਲ ਹਨ।
 • ਤੁਹਾਡੇ ਪਿੰਨ ਦੀ ਮਿਆਦ ਪੁੱਗ ਚੁੱਕੀ ਹੋ ਸਕਦੀ ਹੈ। ਐਪ 'ਤੇ ਵਾਪਸ ਜਾਓ ਅਤੇ 'Resend PIN' ਲਿੰਕ 'ਤੇ ਟੈਪ ਕਰੋ।
 • ਇਹ ਯਕੀਨੀ ਬਣਾਓ ਕਿ ਤੁਸੀਂ ਰਜਿਸਟਰ ਕਰਨ ਵੇਲੇ ਆਪਣੇ ਫ਼ੋਨ 'ਤੇ VPN (ਵਰਚੁਅਲ ਪ੍ਰਾਈਵੇਟ ਨੈੱਟਵਰਕ) ਨਹੀਂ ਚਲਾ ਰਹੇ।
 • ਜੇ ਤੁਸੀਂ Android ਫ਼ੋਨ ਵਰਤ ਰਹੇ ਹੋ, ਤਾਂ ਜਾਂਚ ਕਰੋ ਕਿ ਕੋਈ ਸੁਰੱਖਿਆ ਸਾਫਟਵੇਅਰ SMS ਨੂੰ ਕੈਪਚਰ ਅਤੇ ਬਲੌਕ ਤਾਂ ਨਹੀਂ ਕਰ ਰਿਹਾ ਹੈ।

ਜੇ ਤੁਹਾਨੂੰ ਪਿੰਨ ਮਿਲ ਗਈ ਅਤੇ ਤੁਸੀਂ ਕੋਵਿਡਸੇਫ ਲਈ ਰਜਿਸਟਰ ਨਹੀਂ ਕਰ ਰਹੇ ਹੋ, ਤਾਂ ਕਿਰਪਾ ਕਰਕੇ ਇਸ ਸੁਨੇਹੇ (ਮੈਸੇਜ) ਨੂੰ ਨਜ਼ਰਅੰਦਾਜ਼ ਕਰੋ। ਇਹ ਇੱਕ ਜਾਣਿਆ-ਪਛਾਣਿਆ ਮੁੱਦਾ ਹੈ ਅਤੇ ਡਿਵੈਲਪਮੈਂਟ ਟੀਮ ਇਸ 'ਤੇ ਕੰਮ ਕਰ ਰਹੀ ਹੈ।
ਕੋਵਿਡਸੇਫ ਨੂੰ ਸਮੇਂ-ਸਮੇਂ 'ਤੇ ਸਰਵਰ ਨਾਲ ਕਨੈਕਟ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਐਪ ਨਾਲ ਮੁੱਦਿਆਂ ਦੀ ਪਛਾਣ ਕਰ ਸਕਦਾ ਹੈ।

ਇੰਟਰਨੈੱਟ ਨਾਲ ਕਨੈਕਟ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਨੂੰ ਸੂਚਨਾਵਾਂ ਪ੍ਰਾਪਤ ਹੋਣ:
 • ਮੁੱਦਿਆਂ ਨੂੰ ਕਿਵੇਂ ਨਜਿੱਠਣਾ ਹੈ ਅਤੇ ਕੋਵਿਡਸੇਫ ਨੂੰ ਦੁਬਾਰਾ ਕਿਵੇਂ ਐਕਟਿਵ ਕਰਨਾ ਹੈ
 • ਜਦੋਂ ਕੋਈ ਨਵਾਂ ਵਰਜਨ ਅੱਪਡੇਟ ਉਪਲਬਧ ਹੋਵੇ

ਜਦ ਕੋਵਿਡਸੇਫ ਐਕਟਿਵ ਨਹੀਂ ਹੁੰਦੀ ਹੈ, ਤਾਂ ਤੁਹਾਨੂੰ ਇਸ ਬਾਰੇ ਸਬੰਧਿਤ ਸੂਚਨਾ ਪ੍ਰਾਪਤ ਹੋਵੇਗੀ ਕਿ ਕੋਵਿਡਸੇਫ ਨੂੰ ਦੁਬਾਰਾ ਐਕਟਿਵ ਕਿਵੇਂ ਕਰਨਾ ਹੈ ਜੋ ਤੁਹਾਨੂੰ ਠੀਕ ਕਰਨ ਦੀ ਲੋੜ ਹੈ।
ਆਸਟਰੇਲੀਆਈ ਸਰਕਾਰ ਵੱਲੋਂ SMS ਸੁਨੇਹੇ ਜੋ ਤੁਹਾਨੂੰ ਕੋਵਿਡਸੇਫ ਡਾਊਨਲੋਡ ਕਰਨ ਦੀ ਯਾਦ ਦਿਵਾਉਂਦੇ ਹਨ, ਤੁਹਾਡੇ ਮੋਬਾਈਲ ਪ੍ਰੋਵਾਈਡਰ ਤੋਂ ਆਉਂਦੇ ਹਨ। ਆਸਟਰੇਲੀਆਈ ਸਰਕਾਰ ਇਹਨਾਂ ਸੰਦੇਸ਼ਾਂ ਨੂੰ ਕੇਵਲ ਤਾਂ ਹੀ ਆਸਟਰੇਲੀਆਈ ਜਨਤਾ ਨੂੰ ਭੇਜਣ ਲਈ ਦੂਰਸੰਚਾਰ ਪ੍ਰੋਵਾਈਡਰ ਨਾਲ ਕੰਮ ਕਰਦੀ ਹੈ ਜਦ ਇਹ ਬਿਲਕੁਲ ਜ਼ਰੂਰੀ ਹੋਵੇ। ਤੁਸੀਂ ਇਹਨਾਂ ਸੁਨੇਹਿਆਂ ਤੋਂ ਓਪਟ ਆਊਟ ਨਹੀਂ (ਆਪਣਾ ਨਾ ਵਾਪਿਸ ਨਹੀਂ ਲੈ) ਕਰ ਸਕਦੇ।

ਕੋਵਿਡਸੇਫ ਕੇਵਲ ਇਸ ਲਈ SMS ਸੁਨੇਹੇ ਭੇਜਦਾ ਹੈ:
 • ਰਜਿਸਟਰੇਸ਼ਨ ਦੌਰਾਨ ਤੁਹਾਨੂੰ ਆਪਣਾ ਪੁਸ਼ਟੀਕਰਨ ਪਿੰਨ ਦੇਣ ਲਈ
 • ਜੇ ਤੁਸੀਂ ਜਾਣਕਾਰੀ ਨੂੰ ਰਾਸ਼ਟਰੀ ਜਾਣਕਾਰੀ ਸਟੋਰੇਜ ਸਿਸਟਮ 'ਤੇ ਅੱਪਲੋਡ ਕਰਨ ਲਈ ਸਹਿਮਤ ਹੋ ਰਹੇ ਹੋ
 • ਜੇ ਤੁਸੀਂ ਆਪਣੀ ਰਜਿਸਟਰੇਸ਼ਨ ਜਾਣਕਾਰੀ ਨੂੰ ਡਿਲੀਟ ਕਰਨ ਲਈ ਬੇਨਤੀ ਫਾਰਮ ਦਿੱਤਾ ਹੈ

ਕੋਵਿਡਸੇਫ ਤੁਹਾਨੂੰ ਐਪ ਵਰਤੋਂ ਬਾਰੇ ਕਦੇ ਕੋਈ SMS ਨਹੀਂ ਭੇਜੇਗਾ, ਜਿਂਵੇ ਕਿ 'ਕੋਵਿਡਸੇਫ ਨੇ ਪਤਾ ਲਗਾਇਆ ਹੈ ਕਿ ਤੁਸੀਂ ਆਪਣੇ ਨਾਮਜ਼ਦ ਘਰ ਦੇ ਪਤੇ ਤੋਂ 20km ਦੂਰ ਹੋ'। ਇਹ ਤੁਹਾਨੂੰ ਕਦੇ ਵੀ ਕਿਸੇ ਫ਼ੋਨ ਨੰਬਰ 'ਤੇ ਕਾਲ ਕਰਨ ਲਈ ਨਹੀਂ ਕਹੇਗਾ।
Android/Google ਉਹਨਾਂ ਸਾਰੀਆਂ ਐਪਾਂ ਲਈ ਜੋ ਬਲੂਟੁੱਥ® ਐਕਸੈਸ ਕਰਦੀਆਂ ਹਨ, ਇਹ ਲਾਜ਼ਮੀ ਬਣਾਉਂਦੀ ਹੈ ਕਿ ਉਹ ਲੋਕੇਸ਼ਨ ਪਹੁੰਚ (ਐਕਸੈਸ) ਵੀ ਲੈਣ। ਇਸ ਦੇ ਸਿੱਟੇ ਵਜੋਂ, Android 'ਤੇ ਕੋਵਿਡਸੇਫ ਲੋਕੇਸ਼ਨ ਇਜਾਜ਼ਤਾਂ ਦੀ ਮੰਗ ਕਰਦਾ ਹੈ ਕਿਉਂਕਿ ਇਹ ਇਜਾਜ਼ਤਾਂ ਦੀ ਬਲੂਟੁੱਥ® ਨੂੰ ਲੋੜ ਹੁੰਦੀ ਹੈ। ਕੋਵਿਡਸੇਫ Android 'ਤੇ ਲੋਕੇਸ਼ਨ ਡੇਟਾ ਨੂੰ ਸਟੋਰ ਜਾਂ ਵਰਤੋਂ ਨਹੀਂ ਕਰਦਾ।

ਵਧੇਰੇ ਜਾਣਕਾਰੀ ਲਈ, ਐਂਡਰਾਇਡ ਡਿਵੈਲਪਰ ਗਾਈਡ ਪੜ੍ਹੋ।
ਜੇ ਤੁਸੀਂ ਹਰ ਚੀਜ਼ ਦੀ ਜਾਂਚ ਕੀਤੀ ਹੈ ਅਤੇ ਐਪ ਅਜੇ ਵੀ ਕੰਮ ਨਹੀਂ ਕਰਦੀ ਹੈ, ਤਾਂ ਤੁਹਾਨੂੰ ਆਪਣੇ ਫ਼ੋਨ 'ਤੇ ਆਪਰੇਟਿੰਗ ਸਿਸਟਮ ਨੂੰ ਅੱਪਡੇਟ ਕਰਨ ਦੀ ਲੋੜ ਪੈ ਸਕਦੀ ਹੈ।

ਐਪ ਨੂੰ ਅਣਇੰਸਟਾਲ ਕਰੋ ਅਤੇ ਅੱਪਡੇਟਾਂ ਲਈ ਆਪਣੀ ਸਧਾਰਨ ਫ਼ੋਨ ਕਾਰਜ਼ਵਿਧੀ ਦੀ ਪਾਲਣਾ ਕਰੋ ਅਤੇ ਇੰਸਟਾਲ ਕਰੋ। ਇੱਕ ਵਾਰ ਪੂਰਾ ਹੋਣ ਤੋਂ ਬਾਅਦ, ਐਪ ਸਟੋਰ 'ਤੇ ਮੁੜ-ਵਿਚਾਰ ਕਰੋ ਅਤੇ ਐਪ ਨੂੰ ਦੁਬਾਰਾ-ਇੰਸਟਾਲ ਕਰੋ।

ਕੋਵਿਡਸੇਫ ਦੀ ਵਰਤੋਂ ਕਰਨਾ

Android ਵਰਤੋਂਕਾਰ: ਕੋਵਿਡਸੇਫ ਸਭ ਤੋਂ ਵਧੀਆ ਤਦੋਂ ਕੰਮ ਕਰਦਾ ਹੈ ਜਦੋਂ ਇਹ ਚੱਲ ਰਿਹਾ ਹੁੰਦਾ ਹੈ, ਜਿਸਦਾ ਭਾਵਹੈ ਕਿ ਤੁਸੀਂ ਕੋਵਿਡਸੇਫ ਨੂੰ ਖੋਲ੍ਹਣ ਜਾਂ ਚੈੱਕ ਕੀਤੇ ਬਿਨਾਂ ਆਪਣੇ ਫ਼ੋਨ ਦੀ ਵਰਤੋਂ ਆਮ ਵਾਂਗ ਕਰ ਸਕਦੇ ਹੋ।

iOS ਵਰਤੋਂਕਾਰ: ਜਦੋਂ ਤੁਸੀਂ ਬਾਹਰ ਹੁੰਦੇ ਹੋ, ਤਾਂ ਕੋਵਿਡਸੇਫ ਨੂੰ ਚੱਲਦੇ ਰਹਿਣ ਦਿਓ, ਖਾਸ ਕਰਕੇ ਮੀਟਿੰਗਾਂ ਅਤੇ ਜਨਤਕ ਸਥਾਨਾਂ ਵਿਖੇ।

ਤੁਹਾਡੀ ਕੋਵਿਡਸੇਫ ਐਪ ਸਕ੍ਰੀਨ ਨੂੰ ਇਹ ਦਿਖਾਉਣਾ ਚਾਹੀਦਾ ਹੈ 'ਕੋਵਿਡਸੇਫ ਐਕਟਿਵ ਹੈ' ਜੇ ਇਹ ਕਹਿੰਦੀ ਹੈ 'ਕੋਵਿਡਸੇਫ ਐਕਟਿਵ ਨਹੀਂ ਹੈ' ਤਾਂ ਤੁਹਾਨੂੰ 'ਆਪਣੀਆਂ ਸੈਟਿੰਗਾਂ ਦੀ ਜਾਂਚ ਕਰੋ' ਅਧੀਨ ਕੁਝ ਆਈਟਮਾਂ ਵਿੱਚ ਤਬਦੀਲੀਆਂ ਕਰਨ ਦੀ ਲੋੜ ਪਵੇਗੀ।

ਤੁਸੀਂ ਦੇਖਿਆ ਹੋਵੇਗਾ ਕਿ ਜੇ ਕੋਵਿਡਸੇਫ ਐਪਲੀਕੇਸ਼ਨ 24 ਘੰਟਿਆਂ ਲਈ ਬੰਦ ਕਰ ਦਿੱਤੀ ਗਈ ਹੈ, ਤਾਂ ਤੁਹਾਨੂੰ ਕੋਈ ਸੂਚਨਾ ਮਿਲੇਗੀ। ਇਹ ਨੋਟੀਫਿਕੇਸ਼ਨ Android ਅਤੇ iOS ਦੋਨਾਂ ਡਿਵਾਈਸਾਂ 'ਤੇ ਵਿਕਲਪਕ ਹੈ।

ਅਸਰਦਾਰ ਹੋਣ ਲਈ, ਤੁਹਾਨੂੰ ਕੋਵਿਡਸੇਫ ਨੂੰ ਐਕਟਿਵ ਰੱਖਣਾ ਚਾਹੀਦਾ ਹੈ ਕਿਉਂਕਿ ਤੁਸੀਂ ਆਪਣੇ ਰੋਜ਼ਾਨਾ ਕਾਰੋਬਾਰ ਵਿੱਚ ਜਾਂਦੇ ਹੋ ਅਤੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹੋ।

ਬਲੂਟੁੱਥ® ਔਨ ਕਰਕੇ ਐਪ ਨੂੰ ਚੱਲਦਾ ਰੱਖੋ। Android ਲਈ, ਤੁਹਾਨੂੰ ਕੋਵਿਡਸੇਫ ਲਈ ਬੈਟਰੀ-ਅਨੁਕੂਲਣ (ਆਪਟੀਮਾਈਜੇਸ਼ਨ) ਨੂੰ ਅਸਮਰੱਥ (ਡਿਸੇਬਲੇਡ) ਕਰਨਾ ਚਾਹੀਦਾ ਹੈ।

ਐਪ ਦੀ ਬਲੂਟੁੱਥ® ਇਜਾਜ਼ਤ ਬੰਦ ਕਰਕੇ ਜਾਂ ਐਪ ਡਿਲੀਟ ਕਰਕੇ ਕਿਸੇ ਵੀ ਸਮੇਂ ਤੁਸੀਂ ਕੋਵਿਡਸੇਫ ਦੀ ਕਾਰਜਕੁਸ਼ਲਤਾ ਨੂੰ ਅਸਮਰੱਥ (ਡਿਸੇਬਲੇਡ) ਕਰ ਸਕਦੇ ਹੋ।
ਆਪਣੀ ਰਜਿਸਟਰੇਸ਼ਨ ਜਾਣਕਾਰੀ (ਫ਼ੋਨ ਨੰਬਰ, ਨਾਮ ਜਾਂ ਪੋਸਟਕੋਡ) ਨੂੰ ਬਦਲਣ ਲਈ, ਤੁਸੀਂ ਕੋਵਿਡਸੇਫ ਨੂੰ ਅਣਇੰਸਟਾਲ ਕਰ ਸਕਦੇ ਹੋ ਅਤੇ ਇਸਨੂੰ ਦੁਬਾਰਾ ਡਾਊਨਲੋਡ ਕਰ ਸਕਦੇ ਹੋ। ਇਸ ਬਾਰੇ ਹੋਰ ਪੜ੍ਹੋ ਕਿ ਐਪ ਨੂੰ ਅਨਇੰਸਟਾਲ ਕਰਨ 'ਤੇ ਕੀ ਵਾਪਰਦਾ ਹੈ।
ਐਪ 'ਤੇ ਜ਼ਿਆਦਾਤਰ ਮੁੱਦੇ ਨਵੀਨਤਮ ਵਰਜ਼ਨ ਨੂੰ ਅੱਪਡੇਟ ਕਰਕੇ ਹੱਲ ਕੀਤੇ ਜਾਂਦੇ ਹਨ।

ਜਦੋਂ ਕੋਈ ਨਵਾਂ ਵਰਜ਼ਨ ਆਪਣੀਆਂ ਐਪ ਸਟੋਰ ਸੈਟਿੰਗਾਂ ਦੀ ਜਾਂਚ ਕਰਕੇ ਉਪਲਬਧ ਹੁੰਦਾ ਹੈ ਤਾਂ ਤੁਸੀਂ ਕੋਵਿਡਸੇਫ ਨੂੰ ਆਟੋਮੈਟਿਕਲੀ ਅੱਪਡੇਟ ਕਰਨ ਦੀ ਚੋਣ ਕਰ ਸਕਦੇ ਹੋ:
 • ਐਂਡਰਾਇਡ ਵਰਤੋਂਕਾਰ ਲਈ, ਗੂਗਲ ਪਲੇ ਸਟੋਰ ਨੂੰ ਖੋਲ੍ਹੋ ਅਤੇ 'ਸੈਟਿੰਗਾਂ' 'ਤੇ ਜਾਓ, ਫਿਰ 'ਆਟੋ-ਅੱਪਡੇਟ ਐਪਾਂ' ਦੀ ਚੋਣ ਕਰੋ।
 • iOS ਵਰਤੋਂਕਾਰਾਂ ਲਈ, 'ਸੈਟਿੰਗਾਂ' 'ਤੇ ਜਾਓ, 'ਆਈ ਟਿਊਨਾਂ ਅਤੇ ਐਪ ਸਟੋਰ' ਦੀ ਚੋਣ ਕਰੋ, ਫਿਰ 'ਐਪ ਅੱਪਡੇਟ' ਨੂੰ ਸਮਰੱਥ (ਅਨੇਬਲ) ਕਰੋ।

ਇਸਦਾ ਇਹ ਭਾਵ ਹੋਵੇਗਾ ਕਿ ਤੁਹਾਡੇ ਫ਼ੋਨ 'ਤੇ ਸਾਰੀਆਂ ਐਪਾਂ ਆਟੋਮੈਟਿਕਲੀ ਅੱਪਡੇਟ ਹੋ ਜਾਣਗੀਆਂ।
ਤੁਸੀਂ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਕੋਵਿਡਸੇਫ ਦੀ ਵਰਤੋਂ ਕਰ ਸਕਦੇ ਹੋ:
ਕੋਵਿਡਸੇਫ ਦੀ ਵਰਤੋਂ ਕਰਦੇ ਸਮੇਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਦੀ ਵਰਤੋਂ ਕਰਨ ਲਈ, ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਡੀਵਾਈਸ ਦੀ ਤਰਜੀਹੀ (ਪ੍ਰੈਫਰਡ) ਭਾਸ਼ਾ ਨੂੰ ਬਦਲਣਾ ਚਾਹੀਦਾ ਹੈ।

ਆਪਣੇ ਫ਼ੋਨ ਨਿਰਮਾਤਾ ਜਾਂ ਮੋਬਾਈਲ ਪ੍ਰੋਵਾਈਡਰ ਕੋਲੋਂ ਇਸ ਬਾਰੇ ਜਾਂਚ ਕਰੋ ਕਿ ਤੁਹਾਡੀਆਂ iOS ਜਾਂ Android ਡਿਵਾਈਸ ਸੈਟਿੰਗਾਂ ਤੋਂ ਤਰਜੀਹੀ (ਪ੍ਰੈਫਰਡ) ਭਾਸ਼ਾ ਨੂੰ ਕਿਵੇਂ ਬਦਲਣਾ ਹੈ।

ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਲਈ ਕੋਵਿਡਸੇਫ ਸਰੋਤ ਦੇਖੋ।

ਬੈਟਰੀ ਲਾਈਫ਼ਾ

ਕੋਵਿਡਸੇਫ ਨੂੰ ਰਿਲੀਜ਼ ਕਰਨ ਤੋਂ ਪਹਿਲਾਂ, ਅਸੀਂ ਬੈਟਰੀ ਦੀ ਖਪਤ ਬਾਰੇ ਟੈਸਟ ਕੀਤੇ। ਅਸੀਂ ਦੇਖਿਆ ਕਿ ਐਪ ਦੇ ਚੱਲਣ ਨਾਲ ਬੈਟਰੀ ਦੀ ਵਰਤੋਂ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ, ਏਥੋਂ ਤੱਕ ਕਿ ਉਹਨਾਂ ਡਿਵਾਈਸਾਂ 'ਤੇ ਵੀ ਜੋ ਪਹਿਲਾਂ ਹੀ ਬਲੂਟੁੱਥ®-ਸਮਰੱਥ (ਵੈਲਿਡ) ਹਨ।

ਕੋਵਿਡਸੇਫ ਦੇ ਪ੍ਰਦਰਸ਼ਨ (ਪਰਫਾਰਮੈਂਸ) ਨੂੰ ਵਧਾਉਣ ਲਈ ਅਸੀਂ ਐਪਲ ਅਤੇ ਗੂਗਲ ਨਾਲ ਕੰਮ ਕਰ ਰਹੇ ਹਾਂ।
ਜੇ ਬੈਟਰੀ-ਅਨੁਕੂਲਣ (ਆਪਟੀਮਾਈਜੇਸ਼ਨ) ਸਮਰੱਥ (ਵੈਲਿਡ) ਕੀਤਾ ਜਾਂਦਾ ਹੈ ਤਾਂ ਕੋਵਿਡਸੇਫ ਕੰਮ ਨਹੀਂ ਕਰੇਗਾ|

ਐਪ ਤੋਂ:
 1. 'ਆਪਣੀ ਸੈਟਿੰਗ ਚੈੱਕ ਕਰੋ' ਦੇ ਤਹਿਤ ਬੈਟਰੀ-ਅਨੁਕੂਲਣ (ਆਪਟੀਮਾਈਜੇਸ਼ਨ) ਦੀ ਚੋਣ ਕਰੋ।
 2. ਕੋਵਿਡਸੇਫ ਲਈ ਬੈਟਰੀ-ਅਨੁਕੂਲਣ (ਆਪਟੀਮਾਈਜੇਸ਼ਨ) ਨੂੰ ਅਸਮਰੱਥ (ਡਿਸੇਬਲੇਡ) ਕਰੋ।

ਤੁਸੀਂ ਕੋਵਿਡਸੇਫ ਸਮੇਤ ਵਿਸ਼ੇਸ਼ ਐਪਾਂ ਲਈ ਬੈਟਰੀ-ਅਨੁਕੂਲਣ (ਆਪਟੀਮਾਈਜੇਸ਼ਨ) ਸੈਟਿੰਗਾਂ ਨੂੰ ਬਦਲ ਸਕਦੇ ਹੋ। ਕਿਰਪਾ ਕਰਕੇ ਵਿਸ਼ੇਸ਼ ਐਪਾਂ ਲਈ ਬੈਟਰੀ-ਅਨੁਕੂਲਣ (ਆਪਟੀਮਾਈਜੇਸ਼ਨ) ਨੂੰ ਬੰਦ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਲਈ ਆਪਣੇ ਫ਼ੋਨ ਨਿਰਮਾਤਾ ਜਾਂ ਪ੍ਰੋਵਾਈਡਰ ਕੋਲੋਂ ਜਾਂਚ ਕਰੋ।

OPPO ਫ਼ੋਨ
OPPO ਫ਼ੋਨਾਂ 'ਤੇ ਬੈਟਰੀ-ਅਨੁਕੂਲਣ (ਆਪਟੀਮਾਈਜੇਸ਼ਨ) ਨੂੰ ਅਸਮਰੱਥ (ਡਿਸੇਬਲੇਡ) ਕਰਨ ਲਈ, ਤੁਹਾਨੂੰ ਪਹਿਲਾਂ 'ਸੈਟਿੰਗਾਂ' ਤੋਂ 'ਫੋਨ ਬਾਰੇ' ਦੀ ਚੋਣ ਕਰਕੇ ਵਰਜ਼ਨ ਦੀ ਜਾਂਚ ਕਰਨੀ ਚਾਹੀਦੀ ਹੈ।

ColorOS 5.0 ਜਾਂ ਇਸਤੋਂ ਵੱਧ ਵਾਲੇ OPPO ਫ਼ੋਨਾਂ ਲਈ:
 1. OPPO ਹੋਮ ਸਕ੍ਰੀਨ 'ਤੇ ਜਾਓ।
 2. ਕੋਵਿਡਸੇਫ ਐਪ 'ਤੇ ਲੰਬੇ ਸਮੇਂ ਤੱਕ ਦਬਾਓ ਜਦ ਤੱਕ ਤੁਸੀਂ 'ਐਪ ਜਾਣਕਾਰੀ' ਵਿਕਲਪ ਨਹੀਂ ਦੇਖਦੇ, ਇਸ 'ਤੇ ਟੈਪ ਕਰੋ।
 3. 'ਪਾਵਰ ਸੇਵਰ' 'ਤੇ ਟੈਪ ਕਰੋ।
 4. 'ਬੈਕਗਰਾਊਂਡ ਰਨਿੰਗ ਦੀ ਆਗਿਆ ਦਿਓ' 'ਤੇ ਟੈਪ ਕਰੋ।

ColorOS ਵਰਜਨ 3.2 ਅਤੇ ਹੇਠਾਂ ਵਾਲੇ OPPO ਫ਼ੋਨਾਂ ਲਈ:
 1. 'ਸੈਟਿੰਗ' 'ਤੇ ਜਾਓ।
 2. ਬੈਟਰੀ 'ਤੇ ਟੈਪ ਕਰੋ।
 3. 'ਐਨਰਜੀ ਸੇਵਰ' 'ਤੇ ਟੈਪ ਕਰੋ ਅਤੇ ਕੋਵਿਡਸੇਫ ਐਪ ਦੀ ਤਲਾਸ਼ ਕਰੋ।
 4. ਸਾਰੇ ਵਿਕਲਪਾਂ (ਓਪਸ਼ਨਜ਼) ਨੂੰ ਅਸਮਰੱਥ (ਡਿਸੇਬਲੇਡ) ਕਰੋ।

ਬਲੂਟੁੱਥ® ਸੈਟਿੰਗਾਂ

ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਵਿਡਸੇਫ ਦੇ ਕੰਮ ਕਰਨ ਲਈ ਬਲੂਟੁੱਥ® ਔਨ ਹੋਣਾ ਚਾਹੀਦਾ ਹੈ।

ਕੋਵਿਡਸੇਫ ਵਿੱਚ, ਤਦ ਤੱਕ ਹੇਠਾਂ ਸਕਰੋਲ ਕਰੋ ਜਦ ਤੱਕ ਤੁਸੀਂ ਬਲੂਟੁੱਥ® ਸੈਟਿੰਗਾਂ ਨੂੰ 'ਆਪਣੀਆਂ ਸੈਟਿੰਗਾਂ ਦੀ ਜਾਂਚ ਕਰੋ' ਦੇ ਤਹਿਤ ਨਹੀਂ ਦੇਖਦੇ ਹੋ। ਬਲੂਟੁੱਥ® ਨੂੰ ਔਨ ਕਰੋ।

ਜੇ ਤੁਹਾਡਾ ਬਲੂਟੁੱਥ® ਔਨ ਹੈ ਅਤੇ ਐਪ ਚੱਲ ਰਹੀ ਹੈ ਤਾਂ ਤੁਸੀਂ ਆਪਣੀ ਐਪ ਸਕ੍ਰੀਨ 'ਤੇ 'ਕੋਵਿਡਸੇਫ ਐਕਟਿਵ' ਦੇਖੋਂਗੇ।

ਜੇ ਬਲੂਟੁੱਥ® ਔਫ ਹੈ ਤਾਂ ਕੋਵਿਡਸੇਫ ਕੰਮ ਨਹੀਂ ਕਰੇਗਾ। ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਬਲੂਟੁੱਥ® ਹੈ ਜਦ ਤੁਸੀਂ ਆਪਣੇ ਘਰੋਂ ਬਾਹਰ ਜਾਂਦੇ ਹੋ ਜਾਂ ਤੁਹਾਡੇ ਘਰ ਵਿੱਚ ਹੋਰ ਲੋਕ ਹੁੰਦੇ ਹਨ।
ਸਾਨੂੰ ਪਤਾ ਹੈ ਕਿ ਕੋਵਿਡਸੇਫ ਦੇ ਕੰਮ ਕਰਨ ਦਾ ਤਰੀਕਾ ਹੋਰ ਬਲੂਟੁੱਥ® ਡਿਵਾਈਸਾਂ ਵਿੱਚ ਵਿਘਨ ਪਾ ਸਕਦਾ ਹੈ। ਅਸੀਂ ਆਮ ਵਿਘਨ ਦੇ ਮੁੱਦਿਆਂ ਨੂੰ ਖਤਮ ਕਰਨ ਲਈ ਐਪ ਨੂੰ ਡਿਜ਼ਾਈਨ ਕੀਤਾ ਹੈ।

ਜੇ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਹਨ, ਤਾਂ ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਕੋਵਿਡਸੇਫ ਨੂੰ ਅਸਥਾਈ ਤੌਰ 'ਤੇ ਬੰਦ ਕਰੋ ਜਦ:
 • ਨਵੇਂ ਬਲੂਟੁੱਥ® ਐਕਸੈਸਰੀਜ਼ ਨਾਲ ਪੇਅਰ ਕਰਨਾ ਹੋਵੇ
 • ਬਲੂਟੁੱਥ® ਨੂੰ ਪ੍ਰਭਾਵਿਤ ਕਰਨ ਵਾਲੇ ਡਿਵਾਈਸਾਂ ਨਾਲ ਸਿੰਕ ਕਰਨਾ ਅਤੇ ਵਰਤੋਂ ਕਰਨਾ ਹੋਵੇ

ਇਸ ਬਾਰੇ ਸੇਧਾਂ (ਗਾਈਡਲਾਈਨਾਂ) ਦੀ ਜਾਂਚ ਕਰੋ:
ਡਾਕਟਰੀ ਜੰਤਰ
ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਵਿਡਸੇਫ ਤੁਹਾਡੀ ਡਾਕਟਰੀ ਡੀਵਾਈਸ ਵਿੱਚ ਦਖਲ-ਅੰਦਾਜ਼ੀ ਕਰ ਰਹੀ ਹੈ, ਤਾਂ ਕਿਰਪਾ ਕਰਕੇ ਐਪ ਵਰਤਣਾ ਬੰਦ ਕਰੋ। ਤੁਹਾਡੀ ਚੱਲ ਰਹੀ ਚਿਰਕਾਲੀਨ ਸਿਹਤ ਅਵਸਥਾ ਦਾ ਪ੍ਰਬੰਧਨ ਵਧੇਰੇ ਮਹੱਤਵਪੂਰਨ ਹੈ।

ਜੇ ਤੁਹਾਨੂੰ ਪਹਿਲਾਂ ਇਸ ਸਮੱਸਿਆ ਦਾ ਤਜ਼ਰਬਾ ਹੈ, ਤਾਂ ਅਸੀਂ ਤੁਹਾਨੂੰ support@covidesafe.gov.au ਨਾਲ ਸੰਪਰਕ ਕਰਨ ਜਾਂ ਐਪ ਦੇ ਅੰਦਰ 'ਸਮੱਸਿਆ ਦੀ ਰਿਪੋਰਟ ਕਰੋ' ਫੰਕਸ਼ਨੇਲਿਟੀ ਵਰਤਣ ਲਈ ਉਤਸਾਹਿਤ ਕਰਦੇ ਹਾਂ। ਅਸੀਂ ਇਸ ਤਰ੍ਹਾਂ ਦੇ ਅਨੁਕੂਲਤਾ (ਕੰਪਟਿਬਿਲਿਟੀ)ਮੁੱਦਿਆਂ ਉਪਰ ਸਰਗਰਮੀ ਨਾਲ ਫੀਡਬੈਕ ਚੈਨਲਾਂ ਦੀ ਨਿਗਰਾਨੀ ਕਰ ਰਹੇ ਹਾਂ ਤਾਂ ਜੋ ਅਸੀਂ ਇਹਨਾਂ ਨੂੰ ਜਿੰਨੀ ਜਲਦੀ ਸੰਭਵ ਹੋਵੇ ਹੱਲ ਕਰਨ ਲਈ ਕੰਮ ਕਰ ਸਕੀਏ।

ਐਪਲ ਵਾਚ ਅਤੇ ਹੋਰ ਵੀਅਰੇਬਲ ਤਕਨਾਲੋਜ਼ੀ
ਐਪ ਵਰਤਮਾਨ ਲਈ ਐਪਲ ਵਾਚ ਜਾਂ ਹੋਰ ਸਮਾਰਟਵਾਚ ਬਰਾਂਡਾਂ ਦੇ ਅਨੁਕੂਲ (ਕੰਮਪੈਟੀਬਲ) ਨਹੀਂ ਹੈ। ਕੋਵਿਡਸੇਫ ਵਰਤਮਾਨ ਲਈ iOS ਦੇ 10 ਜਾਂ ਇਸਤੋਂ ਵੱਧ ਵਰਜ਼ਨ ਚਲਾ ਰਹੇ ਆਈਫੋਨਾਂ ਅਤੇ ਆਈਪੈਡਾਂ ਨਾਲ ਕੰਮ ਕਰਦਾ ਹੈ।

ਤੁਸੀਂ ਕਿਸੇ ਹੋਰ ਵੀਅਰੇਬਲ ਤਕਨਾਲੋਜ਼ੀ 'ਤੇ ਕੋਵਿਡਸੇਫ ਦੀ ਵਰਤੋਂ ਨਹੀਂ ਕਰ ਸਕਦੇ।
ਜਦੋਂ ਬਲੂਟੁੱਥ® ਨੂੰ ਸਮਰੱਥ (ਅਨੇਬਲਡ) ਹੁੰਦਾ ਹੈ, ਤਾਂ ਤੁਹਾਡੇ ਆਸ-ਪਾਸ ਦੀਆਂ ਹੋਰ ਡਿਵਾਈਸਾਂ ਤੁਹਾਡੇ ਡਿਵਾਈਸ ਦਾ ਨਾਮ ਦੇਖਣ ਦੇ ਯੋਗ ਹੋਣਗੀਆਂ। ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਆਪਣੀਆਂ ਬਲੂਟੁੱਥ® ਸੈਟਿੰਗਾਂ ਨੂੰ ਅੱਪਡੇਟ ਕਰੋ ਅਤੇ ਕੋਈ ਅਜਿਹਾ ਡਿਵਾਈਸ ਨਾਮ ਵਰਤੋਂ ਜਿਸ ਵਿੱਚ ਤੁਹਾਡੇ ਨਿੱਜੀ ਵੇਰਵੇ ਸ਼ਾਮਲ ਨਹੀਂ ਹਨ। ਜਿਂਵੇ ਕਿ ਤੁਹਾਡੇ ਆਪਣੇ ਨਾਮ ਦੀ ਬਜਾਏ 'Android ਡਿਵਾਈਸ'।

ਤੁਸੀਂ ਆਪਣੇ ਫ਼ੋਨ ਦੀਆਂ ਸੈਟਿੰਗਾਂ ਤੋਂ ਆਪਣੀ ਡਿਵਾਈਸ ਦੇ ਬਲੂਟੁੱਥ® ਨਾਮ ਨੂੰ ਬਦਲ ਸਕਦੇ ਹੋ।
ਕੋਵਿਡਸੇਫ ਕਦੇ ਵੀ ਤੁਹਾਡੀ ਮੋਬਾਈਲ ਡੀਵਾਈਸ ਨਾਲ ਜੋੜੇ ਜਾਣ (ਪੇਅਰਿੰਗ) ਦੀ ਬੇਨਤੀ ਨਹੀਂ ਕਰੇਗਾ।

ਜੇ ਤੁਹਾਨੂੰ ਕੋਵਿਡਸੇਫ ਤੋਂ 'ਬਲੂਟੁੱਥ ਪੇਅਰਿੰਗ ਬੇਨਤੀ' ਕਹਿੰਦੇ ਹੋਏ ਕੋਈ ਸੂਚਨਾ ਮਿਲਦੀ ਹੈ, ਤਾਂ ਤੁਰੰਤ 'ਰੱਦ ਕਰੋ' ਚੋਣ ਕਰੋ। ਇਹ ਸੰਭਵ ਤੌਰ 'ਤੇ ਇੱਕ ਘੋਟਾਲਾ ਜਾਂ ਖ਼ਤਰਨਾਕ ਸਾਫਟਵੇਅਰ ਹੈ।

ਕੋਵਿਡਸੇਫ ਨੂੰ ਹਟਾਉਣਾ


ਤੁਸੀਂ ਕਿਸੇ ਵੀ ਸਮੇਂ ਆਪਣੇ ਫ਼ੋਨ ਤੋਂ ਕੋਵਿਡਸੇਫ ਨੂੰ ਡਿਲੀਟ ਕਰ ਸਕਦੇ ਹੋ।

ਜਦੋਂ ਸਿਹਤ ਮੰਤਰੀ ਕੋਵਿਡ-19 ਮਹਾਂਮਾਰੀ ਖਤਮ ਹੋਣ ਦਾ ਐਲਾਨ ਕਰਦੇ ਹਨ, ਤਾਂ ਵਰਤੋਂਕਾਰਾਂ ਨੂੰ ਆਪਣੇ ਫ਼ੋਨ ਤੋਂ ਐਪ ਮਿਟਾਉਣ ਲਈ ਕਿਹਾ ਜਾਵੇਗਾ। ਇਹ ਕਿਸੇ ਵਿਅਕਤੀ ਦੇ ਫ਼ੋਨ 'ਤੇ ਸਾਰੀ ਐਪ ਜਾਣਕਾਰੀ ਨੂੰ ਮਿਟਾ (ਡਿਲੀਟ) ਦੇਵੇਗਾ। ਬੇਹੱਦ ਸੁਰੱਖਿਅਤ ਜਾਣਕਾਰੀ ਸਟੋਰੇਜ ਸਿਸਟਮ 'ਤੇ ਦਿੱਤੀ ਜਾਣਕਾਰੀ ਨੂੰ ਵੀ ਮਹਾਮਾਰੀ ਦੇ ਅੰਤ 'ਤੇ ਨਸ਼ਟ ਕਰ ਦਿੱਤਾ ਜਾਵੇਗਾ।
ਆਪਣੀ ਡੀਵਾਈਸ ਤੋਂ ਕੋਵਿਡਸੇਫ ਨੂੰ ਅਣਇੰਸਟਾਲ ਕਰਨ ਲਈ, ਬੱਸ ਉਸ ਐਪ ਨੂੰ ਡਿਲੀਟ ਕਰ ਦਿਓ ਜਿਵੇਂ ਤੁਸੀਂ ਆਮ ਤੌਰ 'ਤੇ ਕਰਦੇ ਹੋ।

ਜਦ ਤੁਸੀਂ ਕੋਵਿਡਸੇਫ ਨੂੰ ਡਿਲੀਟ ਕਰਦੇ ਹੋ, ਤਾਂ ਐਪ ਵਿੱਚ ਸਥਾਨਕ ਤੌਰ 'ਤੇ ਸਟੋਰ ਕੀਤੀ ਸਾਰੀ ਜਾਣਕਾਰੀ ਨੂੰ ਡਿਲੀਟ ਕਰ ਦਿੱਤਾ ਜਾਵੇਗਾ। ਜੇ ਕੋਈ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਇਸ ਪ੍ਰਕਿਰਿਆ ਦੌਰਾਨ ਤੁਹਾਡੇ ਨਾਲ ਸੰਪਰਕ ਕਰਦਾ ਹੈ ਤਾਂ ਤੁਸੀਂ ਸਟੋਰ ਕੀਤੀ ਜਾਣਕਾਰੀ ਨੂੰ ਸਾਂਝਾ ਨਹੀਂ ਕਰ ਸਕੋਗੇ। ਜੇ ਤੁਸੀਂ ਕੋਵਿਡਸੇਫ ਨੂੰ ਦੁਬਾਰਾ ਵਰਤਣਾ ਚਾਹੁੰਦੇ ਹੋ, ਤਾਂ ਤੁਹਾਨੂੰ ਐਪ ਦੁਬਾਰਾ ਇੰਸਟਾਲ ਅਤੇ ਸੈੱਟ-ਅੱਪ ਕਰਨੀ ਪਵੇਗੀ।

ਜੇ ਤੁਸੀਂ ਕੋਵਿਡਸੇਫ ਨੂੰ ਡਿਲੀਟ ਕਰ ਦਿੰਦੇ ਹੋ, ਤਾਂ ਹੋ ਸਕਦਾ ਹੈ ਰਾਜ ਜਾਂ ਹਲਕਾ ਸਿਹਤ ਅਧਿਕਾਰੀ ਵਾਇਰਸ ਦਾ ਅਸਰਦਾਰ ਤਰੀਕੇ ਨਾਲ ਪਤਾ ਨਾ ਲਗਾ ਸਕਣ।
ਕੋਵਿਡਸੇਫ ਤੁਹਾਡੀ ਜਾਣਕਾਰੀ ਨੂੰ 3 ਸਥਾਨਾਂ ਵਿਖੇ ਰੱਖਦਾ ਹੈ:
 • ਬੇਹੱਦ ਸੁਰੱਖਿਅਤ ਸਟੋਰੇਜ ਸਿਸਟਮ (ਨੈਸ਼ਨਲ ਕੋਵਿਡਸੇਫ ਡੇਟਾ ਸਟੋਰ) ਤੁਹਾਡੀ ਪੰਜੀਕਰਨ (ਰਜਿਸਟਰੇਸ਼ਨ) ਜਾਣਕਾਰੀ (ਨਾਮ, ਉਮਰ ਦੀ ਰੇਂਜ, ਫ਼ੋਨ ਨੰਬਰ ਅਤੇ ਪੋਸਟਕੋਡ) ਨੂੰ ਇੱਕ ਏਨਕ੍ਰਿਪਟ ਕੀਤੇ ਹਵਾਲਾ ਕੋਡ ਵਜੋਂ ਰੱਖਦਾ ਹੈ।
 • ਤੁਹਾਡੇ ਫ਼ੋਨ ਵਿੱਚ ਪਿਛਲੇ 21 ਦਿਨਾਂ ਵਿੱਚ ਤੁਹਾਡੇ ਨਜ਼ਦੀਕੀ ਸੰਪਰਕਾਂ ਬਾਰੇ 'ਡਿਜੀਟਲ ਹੈਂਡਸ਼ੇਕ' ਜਾਣਕਾਰੀ ਹੈ। ਇਹ ਉਹਨਾਂ ਦੇ ਏਨਕ੍ਰਿਪਟ ਕੀਤੇ ਹਵਾਲਾ ਕੋਡ, ਤਾਰੀਖ਼, ਸਮਾਂ ਅਤੇ ਤੁਹਾਡੇ ਨਾਲ ਕਿੰਨੇ ਨੇੜੇ ਸੀ, ਇਸਦਾ ਰਿਕਾਰਡ ਕਰਦਾ ਹੈ।
 • ਹੋਰ ਵਰਤੋਂਕਾਰਾਂ ਦੇ ਫ਼ੋਨਾਂ ਨੂੰ ਤੁਸੀਂ ਆਪਣੀ 'ਡਿਜ਼ੀਟਲ ਹੈਂਡਸ਼ੇਕ' ਜਾਣਕਾਰੀ ਨੂੰ ਪਕੜਕੇ ਰੱਖਣ ਦੇ ਨੇੜੇ ਰਹੇ ਹੋ। ਕੋਵਿਡਸੇਫ ਤੁਹਾਡੇ ਸੰਪਰਕ ਵਿੱਚ ਆਉਣ ਦੇ ਬਾਅਦ 21 ਦਿਨਾਂ ਤੱਕ ਇਸਨੂੰ ਆਪਣੇ ਕੋਲ ਰੱਖਦਾ ਹੈ ਅਤੇ ਫਿਰ ਇਸਨੂੰ ਆਪਣੇ ਆਪ ਡਿਲੀਟ ਕਰ ਦਿੰਦਾ ਹੈ।

ਕੋਈ ਵੀ ਇਸ ਜਾਣਕਾਰੀ ਤੱਕ ਪਹੁੰਚ ਨਹੀਂ ਸਕਦਾ ਹੈ ਜਦ ਤੱਕ ਕਿ ਤੁਹਾਡਾ ਜਾਂ ਤੁਹਾਡੇ ਸੰਪਰਕਾਂ ਵਿੱਚੋਂ ਕਿਸੇ ਦਾ ਕੋਵਿਡ-19 ਟੈਸਟ ਪਾਜੇਟਿਵ ਨਹੀਂ ਆਉਂਦਾ ਅਤੇ ਤੁਸੀਂ ਜਾਂ ਉਹ ਸਟੋਰੇਜ ਸਿਸਟਮ ਵਿੱਚ ਜਾਣਕਾਰੀ ਨੂੰ ਸਵੈ-ਇੱਛਤ ਅੱਪਲੋਡ ਨਹੀਂ ਕਰਦੇ ਹਨ। ਸੰਪਰਕ ਮੈਪਿੰਗ ਪ੍ਰਕਿਰਿਆ (ਪ੍ਰੋਸੈਸ) ਸਟੋਰੇਜ ਸਿਸਟਮ ਵਿੱਚ ਵਾਪਰਦੀ ਹੈ। ਫਿਰ ਸਿਹਤ ਅਧਿਕਾਰੀ ਨਜ਼ਦੀਕੀ ਸੰਪਰਕਾਂ ਨੂੰ ਦੱਸ ਸਕਦੇ ਹਨ ਕਿ ਉਹਨਾਂ ਨੂੰ ਐਕ੍ਸਪੋਜ਼ਰ ਹੋਇਆ ਹੈ।

ਜੇ ਤੁਸੀਂ ਐਪ ਨੂੰ ਆਪਣੇ ਫ਼ੋਨ ਤੋਂ ਡਿਲੀਟ ਕਰ ਦਿੰਦੇ ਹੋ, ਤਾਂ ਤੁਹਾਡੀ ਰਜਿਸਟਰੇਸ਼ਨ ਜਾਣਕਾਰੀ ਸਟੋਰੇਜ ਸਿਸਟਮ ਵਿੱਚ ਰਹਿੰਦੀ ਹੈ। ਇਹ ਸਿਹਤ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੀ ਹੈ ਜੋ ਉਹਨਾਂ ਨੂੰ ਤੁਹਾਡੇ ਨਾਲ ਸੰਪਰਕ ਕਰਨ ਦੀ ਲੋੜ ਹੈ ਜੇਕਰ ਤੁਹਾਡੇ ਨਜ਼ਦੀਕੀ ਸੰਪਰਕਾਂ ਵਿੱਚੋਂ ਕਿਸੇ ਨੂੰ ਕੋਵਿਡ-19 ਹੁੰਦਾ ਹੈ।

ਡਿਜ਼ਿਟਲ ਟ੍ਰਾੰਸਫਰਮੇਸ਼ਨ ਏਜੰਸੀ (DTA) ਮਹਾਂਮਾਰੀ ਦੇ ਅੰਤ 'ਤੇ ਸਟੋਰੇਜ ਸਿਸਟਮ ਡੇਟਾ ਸਟੋਰ ਤੋਂ ਤੁਹਾਡੀ ਰਜਿਸਟਰੇਸ਼ਨ ਜਾਣਕਾਰੀ ਨੂੰ ਆਟੋਮੈਟਿਕਲੀ ਡਿਲੀਟ ਕਰ ਦੇਵੇਗੀ। ਜੇ ਤੁਸੀਂ ਇਸ ਨੂੰ ਪਹਿਲਾਂ ਡਿਲੀਟ ਕਰਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਰਜਿਸਟਰੇਸ਼ਨ ਜਾਣਕਾਰੀ ਡਿਲੀਟ ਕਰਨ ਲਈ ਬੇਨਤੀ ਫਾਰਮ ਦੇਣਾ ਪਵੇਗਾ।

ਤੁਹਾਡੀ ਸਾਰੀ ਕੋਵਿਡਸੇਫ ਜਾਣਕਾਰੀ ਨੂੰ ਡਿਲੀਟ ਕਰਨ ਲਈ:
 • ਆਪਣੇ ਫ਼ੋਨ ਤੋਂ ਐਪ ਨੂੰ ਡਿਲੀਟ ਕਰੋ। ਇਹ ਤੁਹਾਡੇ ਫ਼ੋਨ 'ਤੇ ਸਟੋਰ ਕੀਤੀ ਸਾਰੀ ਨਜ਼ਦੀਕੀ ਸੰਪਰਕ ਜਾਣਕਾਰੀ ਨੂੰ ਡਿਲੀਟ ਕਰ ਦਿੰਦਾ ਹੈ।
 • ਰਜਿਸਟਰੇਸ਼ਨ ਜਾਣਕਾਰੀ ਡਿਲੀਟ ਕਰਨ ਲਈ ਬੇਨਤੀ ਫਾਰਮ ਪੇਸ਼ ਕਰੋ। ਧਿਆਨ ਦਿਓ: ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਸਿਹਤ ਅਧਿਕਾਰੀ ਤੁਹਾਡੇ ਨਾਲ ਸੰਪਰਕ ਨਹੀਂ ਕਰ ਸਕਣਗੇ ਜੇ ਤੁਹਾਡੇ ਨਜ਼ਦੀਕੀ ਸੰਪਰਕਾਂ ਵਿੱਚੋਂ ਕਿਸੇ ਦਾ ਕੋਵਿਡ-19 ਟੈਸਟ ਪਾਜੇਟਿਵ ਆਉਂਦਾ ਹੈ।

ਜੇ ਤੁਹਾਨੂੰ ਆਪਣੇ ਕੋਵਿਡਸੇਫ ਰਜਿਸਟਰੇਸ਼ਨ ਪੰਜੀਕਰਨ ਡੇਟਾ ਨੂੰ ਮਿਟਾਉਣ ਬਾਰੇ ਕੋਈ SMS ਪ੍ਰਾਪਤ ਹੋਇਆ ਹੈ, ਤਾਂ ਇਸਦਾ ਭਾਵ ਇਹ ਹੈ ਕਿ ਜਦੋਂ ਤੁਸੀਂ ਫਾਰਮ ਪੇਸ਼ ਕੀਤਾ ਤਾਂ ਅਸੀਂ ਤੁਹਾਡੀ ਬੇਨਤੀ 'ਤੇ ਕੰਮ ਕਰ ਰਹੇ ਹਾਂ।
ਜੇ ਤੁਸੀਂ ਇਹ ਬੇਨਤੀ ਨਹੀਂ ਕੀਤੀ ਹੈ, ਜਾਂ ਆਪਣਾ ਮਨ ਬਦਲ ਲਿਆ ਹੈ, ਤਾਂ ਤੁਹਾਨੂੰ 'ਨਹੀਂ' ਨਾਲ ਜਵਾਬ ਦੇਣਾ ਚਾਹੀਦਾ ਹੈ ਅਤੇ ਤੁਹਾਡਾ ਰਜਿਸਟਰੇਸ਼ਨ ਡੇਟਾ ਡਿਲੀਟ ਨਹੀਂ ਕੀਤਾ ਜਾਵੇਗਾ।
ਜੇ ਤੁਸੀਂ ਆਪਣੀ ਡਿਵਾਈਸ ਨੂੰ ਬਦਲ ਦਿੰਦੇ ਹੋ ਅਤੇ ਆਪਣਾ ਮੋਬਾਈਲ ਨੰਬਰ ਰੱਖਦੇ ਹੋ, ਤਾਂ ਤੁਸੀਂ ਆਪਣੀ ਨਵੀਂ ਡਿਵਾਈਸ 'ਤੇ ਕੋਵਿਡਸੇਫ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਉਸੇ ਮੋਬਾਈਲ ਨੰਬਰ ਨਾਲ ਮੁੜ-ਰਜਿਸਟਰ ਕਰ ਸਕਦੇ ਹੋ। ਤੁਹਾਡੀ ਪਿਛਲੀ ਡਿਵਾਈਸ ਬਾਰੇ ਜਾਣਕਾਰੀ ਨੂੰ 21 ਦਿਨਾਂ ਬਾਅਦ ਡਿਲੀਟ ਕਰ ਦਿੱਤਾ ਜਾਵੇਗਾ।

ਪਹੁੰਚਣਯੋਗਤਾ (ਅਕਸੈਸਿਬਿਲਿਟੀ) ਲਈ ਸਰਕਾਰੀ ਮਿਆਰਾਂ (ਸਟੈਂਡਰਜ਼) ਦੀ ਪੂਰਤੀ ਕਰਨਾ

ਕੋਵਿਡਸੇਫ ਦੀ ਇੱਕ ਸਮੀਖਿਆ (ਰਿਵੀਓ) ਵਿੱਚ, Vision Australia ਨੇ ਨਿਰਣਾ ਲਿਆ ਹੈ ਕਿ ਐਪ ਅਤੇ ਵੈੱਬਸਾਈਟ ਨੇ ਵੈੱਬ ਸਮੱਗਰੀ ਪਹੁੰਚਯੋਗਤਾ ਸੇਧਾਂ (WCAG) 2.1 ਵਿਸ਼ੇਸ਼ਤਾ ਦੇ ਪੱਧਰ A ਅਤੇ ਪੱਧਰ AA ਸਫਲਤਾ ਦੀਆਂ ਕਸੌਟੀਆਂ ਨੂੰ ਪੂਰਾ ਕੀਤਾ ਹੈ।

ਕੋਵਿਡਸੇਫ ਐਪ ਅਤੇ ਵੈੱਬਸਾਈਟ ਲਈ ਪਹੁੰਚਯੋਗਤਾ ਦਾ ਕਥਨ ਪੜ੍ਹੋ।

ਇਹ ਮਹੱਤਵਪੂਰਨ ਹੈ ਕਿ ਵੱਧ ਤੋਂ ਵੱਧ ਸੰਭਵ ਆਸਟਰੇਲੀਆਈ ਕੋਵਿਡਸੇਫ ਨੂੰ ਡਾਊਨਲੋਡ ਕਰ ਅਤੇ ਵਰਤ ਸਕਣ।
ਕੋਵਿਡਸੇਫ ਲਈ ਅੱਪਡੇਟਾਂ ਨੇ ਕਈ ਤਰੀਕਿਆਂ ਨਾਲ ਪਹੁੰਚਯੋਗਤਾ (ਅਕਸੈਸਿਬਿਲਿਟੀ) ਵਿੱਚ ਸੁਧਾਰ ਕੀਤਾ ਹੈ:
 • ਉਹਨਾਂ ਲੋਕਾਂ ਲਈ ਰਜਿਸਟਰੇਸ਼ਨ ਪ੍ਰਕਿਰਿਆ (ਪ੍ਰੋਸੈਸ) ਦੀ ਸੁਧਰੀ ਹੋਈ ਸੀਕਿਉਂਸਿੰਗ ਜੋ ਟੈਕਸਟ ਟੂ ਸਪੀਚ ਤਕਨਾਲੋਜੀ ਦੀ ਵਰਤੋਂ ਕਰਦੇ ਹਨ, ਜੋ ਉਹਨਾਂ ਨੂੰ ਕੋਵਿਡਸੇਫ ਐਪਲੀਕੇਸ਼ਨ ਦੇ ਨੈਵੀਗੇਟ ਅਤੇ ਵਰਤਣ ਵਿੱਚ ਸਹਾਇਤਾ ਕਰਦੀ ਹੈ|
 • ਵੋਆਇਸਓਵਰ ਕਾਰਜਕੁਸ਼ਲਤਾ (ਫੰਕਸ਼ਨੇਲਿਟੀ)
 • ਬਟਨਾਂ, ਸਿਰਲੇਖਾਂ ਅਤੇ ਚੈੱਕਬਾਕਸਾਂ ਦੀ ਸੁਧਰੀ ਹੋਈ ਪਛਾਣ
 • ਟੈਕਸਟ ਅਤੇ ਬੈਕਗਰਾਊਂਡ ਵਿਚਕਾਰ ਸੁਧਰੀ ਕੰਟਰਾਸਟ, ਜਿਸ ਨਾਲ ਲੋਕਾਂ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ

ਐਪ ਨੂੰ ਵਿਕਸਿਤ ਕਰਦੇ ਸਮੇਂ, ਅਸੀਂ ਹੇਠਾਂ ਦਿੱਤੇਅਨੁਸਾਰ ਲੋਕਾਂ ਦੀਆਂ ਲੋੜਾਂ 'ਤੇ ਵਿਚਾਰ ਕੀਤਾ:
 • ਦ੍ਰਿਸ਼ਟੀ ਵਿੱਚ ਵਿਕਾਰਾਂ ਜਾਂ ਸੁਣਨ ਵਿੱਚ ਮੁਸ਼ਕਿਲਾਂ ਵਾਲੇ
 • ਜੋ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ ਹਨ

ਅਸੀਂ ਇਹ ਯਕੀਨੀ ਬਣਾਉਣ ਲਈ ਐਪ ਨੂੰ ਟੈਸਟ ਕੀਤਾ ਕਿ:
 • • ਰੰਗ ਦੇ ਕੰਟਰਾਸਟ ਦੇ ਮਿਆਰਾਂ ਦੀ ਪੂਰਤੀ ਕਰਦਾ ਹੈ
 • • ਟੈਕਸਟ ਦਾ ਸਭ ਤੋਂ ਵਧੀਆ ਆਕਾਰ ਹੈ
 • • ਚਿੱਤਰਾਂ ਲਈ alt ਟੈਕਸਟ ਹੈ

ਅਸੀਂ ਵਿਸ਼ੇ (ਕੰਟੇੰਟ) ਨੂੰ ਸਰਲ ਅਤੇ ਆਸਾਨ ਬਣਾਉਣ ਲਈ ਸਾਦੀ ਅੰਗਰੇਜ਼ੀ ਵਿੱਚ ਲਿਖਿਆ।

ਅਸੀਂ ਐਪ ਨੂੰ ਵੱਧ ਤੋਂ ਵੱਧ ਸੰਭਵ ਹੱਦ ਤੱਕ ਪਹੁੰਚਯੋਗ ਬਣਾਉਣਾ ਚਾਹੁੰਦੇ ਹਾਂ। ਅਸੀਂ ਐਪ ਨਾਲ ਕਿਸੇ ਵੀ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਹੱਲ ਕਰਨ ਲਈ ਪਹੁੰਚਯੋਗਤਾ ਲੇਖਾ-ਪੜਤਾਲਾਂ ਅਤੇ ਸੁਤੰਤਰ ਵੈੱਬ ਸਮੱਗਰੀ ਪਹੁੰਚਯੋਗਤਾ (ਅਕਸੈਸਿਬਿਲਿਟੀ) ਸੇਧਾਂ (WCAG) ਪਹੁੰਚਯੋਗਤਾ (ਅਕਸੈਸਿਬਿਲਿਟੀ) ਆਡਿਟ ਕਰਦੇ ਹਾਂ। ਜੇ ਤੁਹਾਨੂੰ ਐਪ ਨਾਲ ਪਹੁੰਚਯੋਗਤਾ(ਅਕਸੈਸਿਬਿਲਿਟੀ) ਸਮੱਸਿਆ ਹੋਈ ਹੈ, ਤਾਂ ਕਿਰਪਾ ਕਰਕੇ support@covidsafe.gov.au ਨਾਲ ਸੰਪਰਕ ਕਰੋ ਜਾਂ ਐਪ ਦੇ ਅੰਦਰ 'ਸਮੱਸਿਆ ਦੀ ਰਿਪੋਰਟ ਕਰੋ' ਕਾਰਜਕੁਸ਼ਲਤਾ (ਫੰਕਸ਼ਨੇਲਿਟੀ) ਦੀ ਵਰਤੋਂ ਕਰੋ। ਅਸੀਂ ਪਹੁੰਚਯੋਗਤਾ (ਅਕਸੈਸਿਬਿਲਿਟੀ) ਦੇ ਮੁੱਦਿਆਂ ਲਈ ਫੀਡਬੈਕ ਚੈਨਲਾਂ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਾਂ ਤਾਂ ਜੋ ਅਸੀਂ ਉਹਨਾਂ ਨੂੰ ਜਿੰਨੀ ਜਲਦੀ ਸੰਭਵ ਹੋਵੇ ਹੱਲ ਕਰ ਸਕੀਏ।

ਕੋਵਿਡਸੇਫ ਸੋਰਸ ਕੋਡ

ਤੁਸੀਂ GitHub ਰਾਹੀਂ ਕੋਵਿਡਸੇਫ ਸੋਰਸ ਕੋਡ ਤੱਕ ਪਹੁੰਚ ਸਕਦੇ ਹੋ। ਇਸਤੋਂ ਪਹਿਲਾਂ ਕਿ ਤੁਸੀਂ ਸਰੋਤ ਕੋਡ ਤੱਕ ਪਹੁੰਚੋ, ਕਿਰਪਾ ਕਰਕੇ ਨਿਯਮ ਅਤੇ ਸ਼ਰਤਾਂ ਪੜ੍ਹੋ।

Tਆਸਟਰੇਲੀਆਈ ਸਰਕਾਰ ਦੀ ਡਿਜ਼ੀਟਲ ਟ੍ਰਾੰਸਫਰਮੇਸ਼ਨ ਏਜੰਸੀ (DTA) ਲੋਕਾਂ ਦਾ ਸੋਰਸ ਕੋਡ ਦੀ ਸਮੀਖਿਆ (ਰੀਵਿਊ) ਕਰਨ ਅਤੇ ਉਹਨਾਂ ਨੂੰ ਸੰਭਾਵਿਤ ਮੁੱਦਿਆਂ ਬਾਰੇ ਫੀਡਬੈਕ ਦੇਣ ਲਈ ਸੁਆਗਤ ਕਰਦੀ ਹੈ। ਹੋ ਸਕਦਾ ਹੈ DTA ਪ੍ਰਤੀਕਰਮ ਪ੍ਰਦਾਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਜਵਾਬ ਨਾ ਦੇ ਸਕੇ। ਪਰ, ਉਹ ਐਪ ਦੀ ਸੁਰੱਖਿਆ ਅਤੇ ਵਰਤੋਂ ਯੋਗਤਾ 'ਤੇ ਇਸਦੇ ਪ੍ਰਭਾਵ ਦੇ ਅਨੁਸਾਰ ਪ੍ਰਤੀਕਰਮ ਦੀ ਸਮੀਖਿਆ ਕਰਦੇ ਹਨ ਅਤੇ ਕਾਰਜ ਕਰਦੇ ਹਨ।

ਕੁਝ ਮਾਮਲਿਆਂ ਵਿੱਚ, ਤੁਹਾਡੇ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ DTA ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। DTA ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਕੰਮ ਕਰ ਰਹੀ ਹੈ ਜਦੋਂ ਕਿ ਵਿਸ਼ਵ ਭਰ ਦੇ ਦੇਸ਼ ਕੋਰੋਨਵਾਇਰਸ ਲਈ ਟਰੇਸਿੰਗ ਤਕਨਾਲੋਜੀ ਦਾ ਵਿਕਾਸ ਕਰ ਰਹੇ ਹਨ।

ਕੋਵਿਡਸੇਫ ਬਾਰੇ ਵਧੇਰੇ ਜਾਣਕਾਰੀ


ਵਧੇਰੇ ਜਾਣਕਾਰੀ ਲਈ ਕੋਵਿਡਸੇਫ ਦੀ ਪਿਛੋਕੜ ਜਾਣਕਾਰੀ ਪੜ੍ਹੋ, ਜਿੰਨ੍ਹਾਂ ਵਿੱਚ ਸ਼ਾਮਲ ਹਨ: